ਦਫਤਰ ਜ਼ਿਲਾ ਲੋਕ ਸੰਪਰਕ ਅਫਸਰ-ਸ੍ਰੀ ਮੁਕਤਸਰ ਸਾਹਿਬ, ਕਣਕ ਦੀ ਖਰੀਦ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ 119 ਖਰੀਦ ਕੇਂਦਰ ਸਥਾਪਿਤ-ਡਿਪਟੀ ਕਮਿਸ਼ਨਰ, 2 ਨਵੇਂ ਖਰੀਦ ਕੇਂਦਰ ਸ਼ੁਰੂ ਹੋਣਗੇ ਇਸ ਸਾਲ, ਕਿਸਾਨਾਂ ਨੂੰ ਸੁੱਕੀ ਫਸਲ ਮੰਡੀਆਂ ਵਿੱਚ ਲਿਆਉਣ ਦੀ ਅਪੀਲ….

ਸ੍ਰੀ ਮੁਕਤਸਰ ਸਾਹਿਬ 10 ਅਪ੍ਰੈਲ, (Sonu Khera) : ਜ਼ਿਲਾ ਸ੍ਰੀ ਮੁਕਤਸਾਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਆਈ.ਏ.ਐਸ. ਨੇ ਦੱਸਿਆ ਹੈ ਕਿ ਇਸ ਵਾਰ ਜ਼ਿਲੇ ਵਿੱਚ ਕਣਕ ਦੀ ਖਰੀਦ ਲਈ 119 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਵਾਰ ਜ਼ਿਲੇ ਵਿੱਚ ਪਿੰਡ ਗੰਧੜ ਅਤੇ ਵੜਿੰਗ ਵਿੱਚ 2 ਨਵੇਂ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਮੰਡੀ ਵਿੱਚ ਲੈ ਕ ਆਉਣ ਅਤੇ ਰਾਤ ਨੂੰ ਕਣਕ ਦੀ ਕਟਾਈ ਨਾ ਕਰਨ। ਉਨਾਂ ਦੱਸਿਆ ਕਿ ਇਸ ਵਾਰ ਕਣਕ ਦੀ ਸਰਕਾਰੀ ਖਰੀਦ ਲਈ ਵੱਧ ਤੋਂ ਵੱਧ ਨਮੀ ਦੀ ਮਾਤਰਾ 12 ਫੀਸਦੀ ਹੈ ਅਤੇ ਕਣਕ ਦਾ ਸਰਕਾਰੀ ਭਾਅ 1735 ਰੁਪਏ ਪ੍ਰਤੀ ਕੁਇੰਟਲ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾ ਨੂੰ ਕਿਹਾ ਕਿ ਫਸਲ ਵੇਚਣ ਤੋਂ ਬਾਅਦ ਜੇ. ਫਾਰਮ ਜ਼ਰੂਰ ਪ੍ਰਾਪਤ ਕਰਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ।

ਜ਼ਿਲਾ ਮੰਡੀ ਅਫਸਰ ਸ: ਮਨਜਿੰਦਰ ਸਿੰਘ ਬੇਦੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲੇ ਵਿੱਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਕਿਸਾਨ ਨੇ ਮੰਡੀ ਵਿਚ ਕੇਵਲ ਉਤਰਾਈ ਅਤੇ ਸਫਾਈ ਦਾ ਖਰਚਾ ਹੀ ਦੇਣਾ ਹੈ। ਜਦਕਿ ਤੁਲਾਈ, ਭਰਾਈ, ਸਿਲਾਈ ਮਸ਼ੀਨ ਜਾਂ ਹੱਥ ਨਾਲ ਅਤੇ ਲਦਾਈ ਆਦਿ ਸਾਰੇ ਖਰਚੇ ਖਰੀਦਦਾਰ ਦੇ ਹੋਣਗੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਜਿਨਸ ਸੁੱਕਾ ਕੇ ਅਤੇ ਸਾਫ-ਸੁਥਰੀ ਕਰਕੇ ਲਿਆਂਦੀ ਜਾਵੇ। ਉਨਾਂ ਕਿਸਾਨਾਂ ਨੂੰ ਕਿਹਾ ਕਿ ਤੁਲਾਈ ਸਮੇਂ ਕਿਸਾਨ ਢੇਰੀ ਦੇ ਕੋਲ ਰਹਿ ਕੇ ਆਪਣੀ ਜਿਨਸ ਦੀ ਤੁਲਾਈ ਕਰਵਾਵੇ।

Leave a Reply

Your email address will not be published.