ਲੁਧਿਆਣਾ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਸਮਰਪਣ ਦਿਵਸ….

ਲੁਧਿਆਣਾ, 17 ਮਈ ,( Prince ) : ਲੁਧਿਆਣਾ ਵਿਖੇ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ ਸੰਗੋਵਾਲ ਵਿਖੇ ਬੜੀ ਸ਼ਰਧਾ ਨਾਲ ਸਮਰਪਣ ਦਿਵਸ ਮਨਾਇਆ ਗਿਆ। ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਮਹਾਪੁਰਸ਼ਾਂ ਨੇ ਬੜੀ ਸ਼ਰਧਾ ਨਾਲ ਹਿਸਾ ਲਿਆ । ਸਤਿਸੰਗ ਦੋਰਾਨ ਮਹਾਂਪੁਰਸ਼ਾਂ ਨੇ ਗੀਤ ਸਪੀਚ ਅਤੇ ਕਵਿਤਾਂਵਾਂ ਦਾ ਸਾਹਾਰਾ ਲੈ ਕੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਨੂੰ ਜਿਥੇ ਸ਼ਰਧਾ ਦੇ ਫੁਲ ਭੇਂਟ ਕੀਤੇ ਉਥੇ ਉਨਾਂ ਦੇ ਸਮਾਜ ਵਿਚ ਮਾਨਵ ਜਾਤੀ ਦੇ ਕਲਿਆਣ ਲਈ ਕੀਤੇ ਗਏ ਉਪਕਾਰਾਂ ਨੂੰ ਵੀ ਯਾਦ ਕੀਤਾ ਗਿਆ। ਇਸ ਸੰਤ ਸਮਾਗਮ ਦਾ ਮੰਚ ਸੰਚਾਲਨ ਭਾਈ ਸਾਹਿਬ ਜਸਜੀਤ ਜੱਸੀ ਜੀ ਨੇ ਬੜੇ ਹੀ ਸੁੰਦਰ ਢੰਗ ਨਾਲ ਕੀਤਾ। ਇਸ ਸੰਤ ਸਾਮਾਗਮ ਦੀ ਪ੍ਰਧਾਨਗੀ ਲੁਧਿਆਣਾ ਦੇ ਸੰਯੋਜਕ ਅਤੇ ਜੋਨਲ ਇੰਚਾਰਜ ਸਤਿਕਾਰਯੋਗ ਸ੍ਰੀ ਐਚ ਐਸ ਚਾਵਲਾ ਨੇ ਕੀਤੀ।ਸਤਿਸੰਗ ਦੋਰਾਨ ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਦੇ ਜੀਵਣ ਤੇ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ।

ਸਤਿਸੰਗ ਦੋਰਾਨ ਪ੍ਰਵਚਨ ਕਰਦਿਆਂ ਚਾਵਲਾ ਸਾਹਿਬ ਨੇ ਫਰਮਾਇਆ ਕਿ ਅਜ ਦਾ ਦਿਨ ਸਮੁਚਾ ਨਿਰੰਕਾਰੀ ਜਗਤ ਪੂਰੇ ਵਿਸ਼ਵ ਵਿਚ ਸਮਰਪਣ ਦਿਵਸ ਦੇ ਰੂਪ ਵਿਚ ਮਨਾ ਰਿਹਾ ਹੈ।ਮਾਨਵਤਾ ਦੇ ਮਸੀਹਾ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਾਹਾਰਾਜ ਜੀ ਨੇ ਹਮੇਸ਼ਾਂ ਇਹੀ ਚਾਹੀਆ ਕਿ ਸਾਡਾ ਲੋਕ ਸੁਖੀ ਅਤੇ ਪ੍ਰਲੋਕ ਸੁਹੇਲਾ ਹੋ ਜਾਏ ਹਮੇਸ਼ਾਂ ਇਹੀ ਸਮਝਾਉਣ ਦਾ ਯਤਨ ਕੀਤਾ ਕਿ ਜੀਵਣ ਵਿਚ ਕੈਸੀ ਵੀ ਪ੍ਰਸਥਿਤੀ ਕਿਉਂ ਨਾ ਹੋਵੇ ਹਰ ਸਮੇਂ ਸਤਿਸੰਗ ਨਾਲ ਜੁੜੇ ਰਹਿਣਾ ਹੈ ਸੰਸਾਰ  ਤੇ ਸਤਿਸੰਗ ਹੀ ਇਕ ਐਸੀ ਜਗਾ ਹੈ ਜਿਥੇ ਬੇਸਹਾਰੀਆਂ ਨੂੰ ਸਹਾਰਾ ਮਿਲਦਾ ਹੈ । ਆਪਣੀ ਜਿੰਦਗੀ ਦੀ ਕਹਾਣੀ ਤੇ ਜੇਕਰ ਏਕ ਨਜਰ ਮਾਰੀਏ ਤਾਂ ਮਹਿਸੂਸ ਹੁੰਦਾ ਹੈ ਕਿ
ਬੀਤੇ ਦਿਨੋਂ ਕੀ ਜਬ ਕਹਾਣੀ ਯਾਦ ਆਤੀ ਹੈ॥
ਤੋ ਬਸ ਤੇਰੀ ਮਿਹਰਬਾਨੀ ਯਾਦ ਆਤੀ ਹੈ॥
ਚਾਵਲਾ ਸਾਹਿਬ ਨੇ ਆਪਣੇ ਪ੍ਰਵਚਨਾਂ ਵਿਚ ਅਗੇ ਕਿਹਾ ਕਿ ਬਾਬਾ ਜੀ ਅਕਸਰ ਕਹਿੰਦੇ ਸਨ ਕਿ ਸਾਨੂੰ ਹਮੇਸ਼ਾਂ ਆਪਣੇ ਅਵਗੁਣਾਂ ਵਲ ਅਤੇ ਦੂਸਰਿਆਂ ਦੇ ਗੁਣਾਂ ਵਲ ਦੇਖਣਾਂ ਚਾਹੀਦਾ ਹੈ ਅਤੇ ਆਪਣੇ ਅਵਗੁਣਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।ਬਾਬਾ ਜੀ ਜੋ ਸਾਡੇ ਤੋਂ ਚਾਹੁੰਦੈ ਸਨ ਉਨਾਂ ਨੂੰ ਜੀਵਣ ਵਿਚ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੰਤ ਵਿਚ ਉਨਾਂ ਕਿਹਾ ਕਿ ਦੁਨੀਆਂ ਸਾਰੀ ਸੰਵਰ ਜਾਏਗੀ ਜੇਕਰ ਅਸੀ ਆਪਣਾ ਆਪ ਸੰਵਾਰੀਏ ।

Leave a Reply

Your email address will not be published.