ਠੰਡਾ ਪਾਣੀ ਰੱਖਣ ਵਾਲੀਆਂ ਬੋਤਲਾਂ ਬੱਚਿਆਂ ਨੂੰ ਵੰਡੀਆਂ ਗਈਆਂ….

ਜੰਡਿਆਲਾ ਗੁਰੂ, 18 ਮਈ, (ਪ੍ਦੀਪ ਜੈਨ ) : ਜਿਸ ਤਰ੍ਹਾਂ ਅਸੀ ਸਮਾਜ ਦੀ ਸੇਵਾ ਕਰਨ ਲਈ ਮੀਡੀਆ ਵਿਚ ਆਪਣਾ ਯੋਗਦਾਨ ਪਾ ਰਹੇ ਹਾਂ, ਉਸੇ ਤਰ੍ਹਾਂ ਮਾਨਵਤਾ ਦੀ ਸੇਵਾ ਵਿਚ ਹਿੱਸਾ ਪਾਉਂਦੇ ਹੋਏ ਅਤੇ ਗਰਮੀਆਂ ਦਾ  ਤਿੱਖਾ ਮੋਸਮ ਹੋਣ ਕਰਕੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਾਹਮਣੇ ਪੁਲਿਸ ਚੋਂਕੀ ਵਿਚ 180 ਦੇ ਕਰੀਬ ਠੰਡਾ ਪਾਣੀ ਰੱਖਣ ਵਾਲੀਆਂ ਬੋਤਲਾਂ ਬੱਚਿਆਂ ਨੂੰ ਵੰਡੀਆਂ ਗਈਆਂ ਹਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ (ਰਜਿ) ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਕਲੱਬ ਵਲੋਂ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਅਜਿਹੇ ਉਪਰਾਲੇ ਸਾਰਿਆਂ ਦੇ ਸਹਿਯੋਗ ਨਾਲ ਅੱਗੋਂ ਵੀ ਕੀਤੇ ਜਾਣਗੇ । ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਡਾ ਜਗਜੀਤ ਸਿੰਘ ਐਸ ਐਮ ਉ ਸਰਕਾਰੀ ਹਸਪਤਾਲ ਮਾਨਾਵਾਲਾ, ਮੈਡਮ ਸਰਬਜੀਤ ਕੌਰ ਸੁਵਿਧਾ ਕੇਂਦਰ ਜੰਡਿਆਲਾ, ਸਬ ਇੰਸਪੈਕਟਰ ਲਖਬੀਰ ਸਿੰਘ ਚੋਂਕੀ ਇੰਚਾਰਜ, ਸ਼ਾਮ ਸਿੰਘ ਸੀ ਆਈ ਡੀ ਵਾਲੇ ਟੀਮ ਸਮੇਤ, ਪਰਮਦੀਪ ਸਿੰਘ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਨੇ ਪਹੁੰਚਕੇ ਖੁਦ ਬੱਚਿਆਂ ਨੂੰ ਬੋਤਲਾਂ ਵੰਡਕੇ ਸੇਵਾ ਵਿਚ ਹਿੱਸਾ ਪਾਇਆ ਅਤੇ ਭਰੋਸਾ ਦਿਤਾ ਕਿ ਮਾਨਵਤਾ ਦੀ ਸੇਵਾ ਦੇ ਅਜਿਹੇ ਕੰਮਾਂ ਵਿਚ ਉਹ ਹਮੇਸ਼ਾ ਸਾਥ ਦਿੰਦੇ ਰਹਿਣਗੇ । ਸਕੂਲ ਦੇ ਸਟਾਫ ਵਲੋਂ ਹੈਡ ਟੀਚਰ ਸ਼੍ਰੀਮਤੀ ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਸ਼੍ਰੀਮਤੀ ਜੋਤੀ ਸ਼ਰਮਾ, ਅਕਬੀਰ ਕੌਰ, ਮੋਨਿਕਾ, ਹਰਜੀਤ ਕੌਰ ਅਤੇ ਕੁਮਾਰੀ ਅਮਨਜੋਤ ਕੌਰ ਸ਼ਮਿਲ ਸੀ । ਪ੍ਰੈਸ ਕਲੱਬ ਵਲੋਂ ਸੁਨੀਲ ਦੇਵਗਨ ਚੇਅਰਮੈਨ ਅਤੇ ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਕਲੱਬ ਮੈਂਬਰਾਂ ਵਿਚ ਸੁਰਿੰਦਰ ਅਰੋੜਾ ਚੇਅਰਮੈਨ, ਪ੍ਰਦੀਪ ਜੈਨ, ਵਰੁਣ ਸੋਨੀ, ਸੋਨੂੰ ਮੀਗਲਾਨੀ, ਨਰਿੰਦਰ ਸੂਰੀ, ਪਿੰਕੂ ਆਨੰਦ, ਕੀਮਤੀ ਜੈਨ, ਅਨਿਲ ਕੁਮਾਰ, ਨਰਿੰਦਰ ਕੁਮਾਰ ਗਹਿਰੀ ਮੰਡੀ, ਸੁਖਦੇਵ ਸਿੰਘ ਟਾਂਗਰਾ, ਸਤਪਾਲ ਸਿੰਘ, ਜੀਵਨ ਕੁਮਾਰ, ਰਾਕੇਸ਼ ਸੂਰੀ, ਮਲਕੀਤ ਸਿੰਘ ਮੱਲੀਆਂ, ਸੰਦੀਪ ਜੈਨ, ਮਨਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੁਖ  ਸਿੰਘ ਰੰਧਾਵਾ  ਹਾਜਿਰ ਸਨ ।

Leave a Reply

Your email address will not be published.