ਡਾ. ਬੀ.ਆਰ.ਅੰਬੇਡਕਰ ਭਵਨ ਵਿਖੇ ਨਸ਼ਿਆਂ ਸਬੰਧੀ ਸੈਮੀਨਾਰ ਦਾ ਆਯੋਜਨ….

ਨਕੋਦਰ, 08.08 18, ( ਬਲਜੀਤ ਕੌਰ/ਸੁਖਵਿੰਦਰ ਸੋਹਲ ) : ਮਾਣਯੋਗ ਸ. ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡੀ.ਐਸ.ਪੀ. ਨਕੋਦਰ ਪਰਮਿੰਦਰ ਸਿੰਘ ਦੀ ਰਹਿਨੁਮਾਈ ਤਹਿਤ ਐਸ.ਐਚ.ਓ. ਸਿਟੀ ਥਾਣਾ ਮੈਡਮ ਊਸ਼ਾ ਰਾਣੀ ਦੀ ਦੇਖ-ਰੇਖ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਸਬੰਧੀ ਮੁਹੱਲਾ ਸ੍ਰੀ ਗੁਰੂ ਰਵਿਦਾਸਪੁਰ ਨਕੋਦਰ ਦੇ ਡਾ. ਬੀ.ਆਰ.ਅੰਬੇਡਕਰ ਭਵਨ ਵਿਖੇ ਨਸ਼ਿਆਂ ਦੇ ਖਿਲਾਫ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਡਾ. ਬੀ.ਆਰ.ਅੰਬੇਡਕਰ ਮੈਮੋਰੀਅਲ ਕਮੇਟੀ ਨੇ ਵੀ ਆਪਣਾ ਸਹਿਯੋਗ ਦਿੱਤਾ। ਇਸ ਸੈਮੀਨਾਰ ਵਿਚ ਥਾਣਾ ਸਿਟੀ ਨਕੋਦਰ ਦੇ ਐਸ.ਐਚ.ਓ. ਮੈਡਮ ਊਸ਼ਾ ਰਾਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸੈਮੀਨਾਰ ਵਿਚ ਮੌਜੂਦ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ, ਆਪਾ ਉਹਨਾਂ ਨੂੰ ਹਮਦਰਦੀ ਨਾਲ ਨਸ਼ਾ ਛੱਡਣ ਲਈ ਪ੍ਰੇਰਿਤ ਕਰੀਏ ਅਤੇ ਜੋ ਨੌਜਵਾਨ ਨਸ਼ਾ ਛੱਡਣ ਦੇ ਚਾਹਵਾਨ ਹਨ, ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਉ ਕੇਂਦਰਾਂ ਤੇ ਇਲਾਜ ਕਰਾਉਣ ਲਈ ਪ੍ਰੇਰਿਤ ਕਰੀਏ। ਸੈਮੀਨਾਰ ਵਿਚ ਮੌਜੂਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਗਰੂਕ ਕੀਤਾ ਤੇ ਕਿਹਾ ਕਿ ਆਪਾ ਅੱਜ ਇਸ ਦੀ ਸ਼ੁਰੂਆਤ ਆਪਣੇ ਘਰ ਤੋਂ ਆਪਣੇ ਸ਼ਹਿਰ, ਆਪਣੇ ਪਿੰਡ ਤੋਂ ਕਰੀਏ ਤਾਂ ਕਿ ਪੂਰਾ ਪੰਜਾਬ ਨਸ਼ਾ ਮੁਕਤ ਹੋ ਸਕੇ। ਅੰਤ ਵਿਚ ਡਾ. ਬੀ.ਆਰ.ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਜਸਵਿੰਦਰ ਚੁੰਬਰ ਨੇ ਮੈਡਮ ਊਸ਼ਾ ਰਾਣੀ ਅਤੇ ਉਹਨਾਂ ਦੀ ਟੀਮ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਮੁਹੱਲਾ ਨਿਵਾਸੀ ਜੋ ਨੌਜਵਾਨ ਨਸ਼ਿਆਂ ਦੇ ਆਦੀ ਹਨ, ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਯਤਨ ਕਰਾਂਗੇ। ਇਸ ਮੌਕੇ ਤੇ ਡਾ. ਬੀ.ਆਰ.ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਜਸਵਿੰਦਰ ਚੁੰਬਰ ਤੋਂ ਇਲਾਵਾ ਏ.ਐਸ.ਆਈ. ਪਰਮਜੀਤ ਸਿੰਘ, ਕਮੇਟੀ ਚੇਅਰਮੈਨ ਲਾਲ ਚੰਦ ਜੱਖੂ, ਸੈਕਟਰੀ ਜਗਦੀਸ਼ ਕੋਲ, ਬਾਰੂ ਰਾਮ ਜੱਖੂ, ਸੁਰਖਰੂ ਚੁੰਬਰ, ਸੁਦੇਸ਼ ਚਾਹਲ, ਗੁਲਸ਼ਨ ਸੰਧੂ, ਤਰੁਣ ਚਾਹਲ, ਵਿਨੋਦ ਸੰਧੂ, ਰਾਹੁਲ ਚਾਹਲ, ਹਰਜਿੰਦਰ ਬੱਲੂ, ਗੌਤਮ ਭਾਟੀਆ, ਧਰਮਪਾਲ ਜੱਖੂ, ਹਰਬੰਸ ਲਾਲੀ, ਰਾਮ ਮੂਰਤੀ, ਵਿਜੈ ਕੁਮਾਰ, ਤਰਸੇਮ ਨਿਗਾਹ, ਦਰਬਾਰਾ ਰਾਮ, ਮੁਕੇਸ਼ ਚਾਹਲ, ਗੱਗੀ, ਅਰਵਿੰਦ ਰੱਤੂ, ਸਤਿਆ ਮਹਿਤਾ, ਸਰੋਜ ਚੁੰਬਰ, ਸੁਰਿੰਦਰ ਕੌਰ, ਹਰਬੰਸ ਲਾਲੀ ਆਦਿ ਹਾਜਰ ਸਨ।

Leave a Reply

Your email address will not be published.