ਜੰਡਿਆਲਾ ਗੁਰੂ ਥਾਣੇ ਦੀ ਪੁਲਿਸ ਕਰ ਰਹੀ ਹੈ ਪੱਤਰਕਾਰ ਨਾਲ ਧੱਕੇ ਸ਼ਾਹੀ – ਪੱਤਰਕਾਰ ਸੰਜੀਵ ਸੂਰੀ ਦੇ ਹੱਕ ਵਿਚ ਉਤਰੀਆਂ ਪੰਜਾਬ ਦੀਆਂ ਕਈ ਪੱਤਰਕਾਰ ਜਥੇਬੰਦੀਆਂ…..

ਜੰਡਿਆਲਾ ਗੁਰੂ, 10.08.18 ( MPD News) : ਜੰਡਿਆਲਾ ਗੁਰੂ ਸ਼ਹਿਰ ਵਿੱਚ ਤਰਨਤਾਰਨ ਬਾਈਪਾਸ ਰੋਡ ਉੱਤੇ ਸੀ੍ ਰਜਿੰਦਰ ਕੁਮਾਰ ਨੀਟੂ ਪ੍ਰਧਾਨ ਸ਼ਿਵ ਸੈਨਾ ਜੰਡਿਆਲਾ ਗੁਰੂ ਦੀ ਪ੍ਰਧਾਨਗੀ ਹੇਠ ਇਕ ਜ਼ਰੂਰੀ ਮੀਟਿੰਗ ਉਹਨਾਂ ਦੇ ਦਫਤਰ ਵਿਚ ਕੀਤੀ ਗਈ! ਮੀਟਿੰਗ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਰਜਿੰਦਰ ਕੁਮਾਰ ਨੀਟੂ ਪ੍ਰਧਾਨ ਸ਼ਿਵ ਸੈਨਾ ਅਤੇ ਪੱਤਰਕਾਰ ਸੰਜੀਵ ਸੂਰੀ ਨੇ ਸਾਂਝੇ ਤੌਰ ਤੇ ਸੰਬੋਧਨ ਕਰਦੇ ਹੋਏ ਕਿਹਾ! ਜੰਡਿਆਲਾ ਗੁਰੂ ਥਾਣੇ ਦੀ ਪੁਲਿਸ ਧੱਕੇ ਸ਼ਾਹੀ ਕਰ ਰਹੀ ਹੈ ਜੋ ਕਿ ਸਹਿਨ ਨਹੀਂ ਕੀਤੀ ਜਾਵੇਗੀ! ਬੀਤੇ ਦਿਨੀ ਸਾਡੇ ਮੁੱਹਲੇ ਠਠਿਆਰਾ ਵਾਲੇ ਬਾਜ਼ਾਰ ਵਿਖੇ ਥੋੜ੍ਹੀ ਜਿਹੀ ਗਾਲੀ-ਗਲੋਚ ਅਤੇ ਝਗੜਾ ਹੋਇਆ! ਜਿਸ ਵਿੱਚ ਵਰੁਣ ਸੋਨੀ ਨੇ ਆਪਣੇ ਘਰ ਆਪ ਹੀ ਭੰਨ ਤੋੜ ਕਰਕੇ ਉਸ ਲੜਾਈ ਨੂੰ ਵੱਡਾ ਪੇਸ਼ ਕਰਨ ਦੀ ਕੋਸ਼ਿਸ ਕੀਤੀ ਅਤੇ ਐਸ ਐਚ ਉ ਜੰਡਿਆਲਾ ਗੁਰੂ ਨੂੰ ਦਰਖਾਸਤ ਦਿੱਤੀ ਕਿ ਸਾਡੇ ਘਰ ਕੁਝ ਲੋਕਾ ਵੱਲੋ ਭੰਨ ਤੋੜ ਕੀਤੀ ਗਈ ਹੈ ਅਤੇ ਸਾਨੂੰ ਜੰਡਿਆਲਾ ਗੁਰੁ ਦੀ ਪੁਲਿਸ ਨੇ ਇਸ ਲੜਾਈ ਦੇ ਸਬੰਧ ਵਿੱਚ ਮਿਤੀ 3/8/18 ਨੂੰ ਸਮਾ ਦੁਪਹਿਰੇ 2 ਵਜੇ ਪੁਲਿਸ ਨੇ ਸਾਨੂੰ ਨਜਾਇਜ ਹਿਰਾਸਤ ਵਿਚ ਲਿਆ ਹੈ ਅਤੇ ਸਾਨੂੰ ਦੋ ਦਿਨ ਨਜਾਇਜ ਪੁਲਿਸ ਰਿਹਾਸਤ ਵਿੱਚ ਰੱਖਿਆ ਗਿਆ ਹੈ! ਜਦੋ ਕਿ ਅਸੀ ਬੇਕੂਸਰ ਹਾਂ! ਜਦੋ ਅਸੀ ਪੁਲਿਸ ਮੁਲਾਜਮ ਤੇ ਐਸ ਐਚ ਓ. ਨੂੰ ਪੁੱਛਿਆ ਕਿ ਸਾਨੂੰ ਕਿਹੜੇ ਜੁਰਮ ਵਿਚ ਲਿਆਦਾ ਹੈ ਤਾਂ ਉਹ ਕਹਿੰਦੇ ਹਨ ਕਿ ਤੁਹਨੂੰ ਦੱਸਦੇ ਹਾਂ, ਜਦੋ ਅਸੀ ਡੀ.ਐਸ.ਪੀ.ਦੇ ਕਹਿਣ ਤੇ ਐਸ ਐਚ ਉ ਨੇ ਇੰਨਕੁਆਰੀ ਕੀਤੀ ਤਾਂ ਅਸੀ ਬੇਕਸੂਰ ਸਾਬਤ ਹੋਏ, ਅਤੇ ਰਾਤ 2.30 ਵਜੇ ਛੱਡ ਦਿੱਤਾ ਗਿਆ, ਤੇ ਕਿਹਾ ਗਿਆ ਦਰਖਾਸਤ ਤੋੜ ਭੰਨ ਦੀ ਕਾਰਵਾਈ ਵਿਚ ਲਿਆਦਾ ਹੈ, ਅਤੇ ਮੋਹਤਵਾਰ ਵਿਅਕਤੀਆਂ ਦੀ ਸਪੁਰਦਾਰੀ ਤੇ ਬੇਕਸੂਰ ਪਾ ਕੇ ਛੱਡ ਦਿੱਤਾ ਗਿਆ! ਇਸ ਤੋ ਬਾਦ 6-8-18 ਨੂੰ ਸਾਡੇ ਤੇ ਦਾਰਾ ਦਫਾ 107, ਅਤੇ 150 ਸੀ.ਆਰ.ਪੀ.ਤੇ ਪਰਚਾ ਦਰਜ ਕਰ ਦਿੱਤਾ ਜੋ ਕਿ ਸਰਾਸਰ ਝੂਠਾ ਹੈ! ਜੇਕਰ ਇਸ ਸਬੰਧੀ ਸ਼ਿਵ ਸੈਨਾ ਦੇ ਪ੍ਰਧਾਨ ਵਾਈਸ ਪੰਜਾਬ ਨੇ ਕਿਹਾ ਸੁਖਦੇਵ ਸੰਧੂ ਨੇ ਕਿਹਾ ਸਾਡੇ ਤੇ ਝੂਠਾ ਪਰਚਾ ਖਾਰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾ ਵਿਚ ਤਿੱਖਾ ਸੰਘਰਸ ਕੀਤਾ ਜਾਵੇਗਾ ਅਤੇ ਜੰਡਿਆਲਾ ਗੁਰੂ ਥਾਣੇ ਦਾ ਘੇਰਾਊ ਕੀਤਾ ਜਾਵੇਗਾ! ਜਿਸ ਦੀ ਜਿੰਮੇਵਾਰੀ ਥਾਣੇ ਜੰਡਿਆਲਾ ਗੁਰੂ ਦੀ ਪੁਲਿਸ ਹੀ ਹੋਵੇਗੀ। ਇਸ ਪ੍ਰੈਸ ਕਾਨਫੰਸ ਵਿਚ ਸ਼ਿਵ ਸੈਨਾ ਦੇ ਸਾਰੇ ਵਰਕਰ ਮੋਜੂਦ ਸਨ!

ਉਧਰ ਦੂਜੇ ਪਾਸੇ ਪੱਤਰਕਾਰ ਸੰਜੀਵ ਸੂਰੀ ਦੇ ਹੱਕ ਵਿਚ ਪੂਰੇ ਪੰਜਾਬ ਦੀਆਂ ਪੱਤਰਕਾਰ ਜਥੇਬੰਦੀਆਂ ਆ ਉਤਰ ਆਈਆਂ ਹਨ। ਜਰਨਲਿਸਟ ਪ੍ਰੈੱਸ ਕਲੱਬ ਰਜਿ. ਪੰਜਾਬ  ਦੇ ਪ੍ਰਧਾਨ ਮਨਜੀਤ ਮਾਨ ਨੇ ਕਿਹਾ ਕਿ ਪੱਤਰਕਾਰ ਸੰਜੀਵ ਸੂਰੀ ਨਾਲ ਜੋ ਪੁਲਸ ਨੇ ਧੱਕੇਸ਼ਾਹੀ ਕੀਤੀ ਹੈ ਉਸ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਮੂਹ ਪੱਤਰਕਾਰ ਭਾਈਚਾਰਾ ਸੰਜੀਵ ਸੂਰੀ ਦੇ ਨਾਲ ਹੈ ਅਤੇ ਜੇਕਰ ਪੁਲਸ ਨੇ ਪੱਤਰਕਾਰ ‘ਤੇ ਦਰਜ ਕੀਤਾ ਹੋਇਆ ਪਰਚਾ ਵਾਪਸ ਨਾ ਲਿਆ ਤਾਂ ਜਰਨਲਿਸਟ ਪ੍ਰੈੱਸ ਕਲੱਬ ਰਜਿ. ਪੰਜਾਬ ਦੇ ਬੈਨਰ ਹੇਠ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
ਰਾਸ਼ਟਰੀ ਕ੍ਰਾਂਤੀਕਾਰੀ ਪੱਤਰਕਾਰ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਮਦਨ ਸ਼ਰਮਾ ਨੇ ਕਿਹਾ ਕਿ ਆਪਣੀ ਕਲਮ ਦੇ ਨਾਲ ਸਮਾਜ ਦੀ ਸੇਵਾ ਕਰਨ ਵਾਲੇ ਪੱਤਰਕਾਰ ਨੂੰ ਹਮੇਸ਼ਾ ਹੀ ਸਾਜਿਸ਼ਾਂ ਦੇ ਤਹਿਤ ਫਸਾ ਕੇ ਝੂਠੇ ਮਾਮਲਿਆਂ ਵਿਚ ਫਸਾਇਆ ਜਾਂਦਾ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਪੱਤਰਕਾਰ ਆਪਣੇ ਨਿਜੀ ਸਵਾਰਥਾਂ ਦੇ ਚੱਲਦੇ ਸੰਜੀਵ ਸੂਰੀ ਦੇ ਵਿਰੋਧੀਆਂ ਦਾ ਸਾਥ ਦੇ ਰਹੇ ਹਨ। ਰਾਸ਼ਟਰੀ ਕ੍ਰਾਂਤੀਕਾਰੀ ਪੱਤਰਕਾਰ ਐਸੋਸੀਏਸ਼ਨ ਹਮੇਸ਼ਾ ਹੀ ਪੱਤਰਕਾਰਾਂ ਦੇ ਹੱਕ ਵਿਚ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ। ਪੱਤਰਕਾਰ ਸੰਜੀਵ ਸੂਰੀ ਦੇ ਨਾਲ ਪੰਜਾਬ ਹੀ ਨਹੀਂ ਪੂਰੇ ਦੇਸ਼ ਦਾ ਪੱਤਰਕਾਰ ਭਾਈਚਾਰਾ ਖੜ੍ਹਾ ਹੈ ਅਤੇ ਉਸ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਵੱਡਾ ਸੰਘਰਸ਼ ਉਲੀਕ ਕੇ ਸੰਜੀਵ ਸੂਰੀ ਨੂੰ ਇਨਸਾਫ ਦਿਵਾਵਾਂਗੇ।
ਆਲ ਇੰਡੀਆ ਰਿਪੋਰਟਰ ਐਸੋਸੀਏਸ਼ਨ (ਆਇਰਾ) ਦੇ ਰਾਸ਼ਟਰੀ ਪ੍ਰਧਾਨ ਅਬਦੁਲ ਨੇ ਕਿਹਾ ਕਿ ਸਮਾਜ ਨੂੰ ਆਈਨਾ ਦਿਖਾਉਣ ਵਾਲੇ ਪੱਤਰਕਾਰ ਨੂੰ ਉਸ ਦੀ ਸਮਾਜ ਸੇਵਾ ਦਾ ਫਲ ਝੂਠੇ ਪਰਚੇ ਦੇ ਰੂਪ ਵਿਚ ਦਿੱਤਾ ਜਾ ਰਿਹਾ ਹੈ ਜੋ ਕਿ ਪੱਤਰਕਾਰਿਤਾ ਦੇ ਲਈ ਬੜੀ ਹੀ ਦੁੱਖ ਵਾਲੀ ਗੱਲ ਹੈ। ‘ਆਇਰਾ’ ਹਮੇਸ਼ਾ ਹੀ ਪੱਤਰਕਾਰਾਂ ਦੇ ਹੱਕ ਵਿਚ ਕੰਮ ਕਰਦੀ ਰਹੀ ਹੈ ਅਤੇ ਸੰਜੀਵ ਸੂਰੀ ਨੂੰ ਇਨਸਾਫ ਦਿਵਾਉਣ ਲਈ ਅਸੀਂ ਨੈਸ਼ਨਲ ਲੈਵਲ ‘ਤੇ ਮੁਹਿੰਮ ਚਲਾਵਾਂਗੇ।
ਮੀਡੀਆ ਕਲੱਬ ਜਲੰਧਰ ਦੇ ਚੇਅਰਮੈਨ ਅਮਨਦੀਪ ਮਹਿਰਾ ਅਤੇ ਪ੍ਰਧਾਨ ਸੁਰਿੰਦਰ ਕੈਂਥ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪੱਤਰਕਾਰ ਸੰਜੀਵ ਸੂਰੀ ਦੇ ਨਾਲ ਜੋ ਪੁਲਸ ਵੱਲੋਂ ਧੱਕੇਸ਼ਾਹੀ ਕਰਕੇ ਝੂਠਾ ਪਰਚਾ ਪਾਇਆ ਗਿਆ ਹੈ ਉਸ ਦੀ ਅਸੀਂ ਨਿਖੇਧੀ ਕਰਦੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਉੱਚ ਪੱਧਰੀ ਅਫਸਰ ਤੋਂ ਜਾਂਚ ਕਰਵਾਈ ਜਾਵੇ ਅਤੇ ਝੂਠੀ ਸ਼ਿਕਾਇਤ ਦੇ ਕੇ ਪਰਚਾ ਦਰਜ ਕਰਵਾਉਣ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਨੇ ਪੱਤਰਕਾਰ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਅਸੀਂ ਸੰਘਰਸ਼ ਵਿੱਢਾਂਗੇ।

Leave a Reply

Your email address will not be published.