ਬਾਬਾ ਇੱਛਾਧਾਰੀ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਸੰਪੰਨ…..

ਜਲੰਧਰ, 11 ਸਤੰਬਰ, (Naresh Mahi) : ਸਥਾਨਕ ਜਿੰਦਾ ਰੋਡ ਮਕਸੂਦਾਂ ਵਿਖੇ ਸਥਿਤ ਦਰਬਾਰ ਬਾਬਾ ਇੱਛਾਧਾਰੀ ਜੀ ਦਾ ਸਾਲਾਨਾ ਦੋ  ਰੋਜਾ  ਜੋੜ ਮੇਲਾ ਬਾਬਾ ਇੱਛਾਧਾਰੀ ਪ੍ਰਬੰਧਕ ਕਮੇਟੀ ਰਜਿ: ਬਾਬਾ ਇੱਛਾਧਾਰੀ ਮੇਲਾ ਕਮੇਟੀ ਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਮਨਾਇਆ ਗਿਆ।

ਜਿਸ ਵਿੱਚ ਇਲਾਕੇ ਦੀ ਸਮੂਹ ਸੰਗਤ ਦੇ ਵਦ ਚੜਕੇ ਭਾਗ ਲਿਆ ਮੇਲੇ ਵਿੱਚ ਮਹੰਤ 1008 ਸ੍ਰੀ ਸ੍ਰੀ ਰਜਿੰਦਰ ਗਿਰੀ ਮਹਾਰਾਜ ਜੋੜ ਸਿੱਧ ਗੁਫ਼ਾ ਵਾਲੇ ਮੁੱਖ ਮਹਿਮਾਨ ਵਜੋਂ ਮੇਲੇ ਵਿੱਚ ਉਪਸਥਿਤ ਹੋਏ ਅਤੇ ਆਈ ਹੋਈ ਸਮੂਹ ਸੰਗਤ ਨੂੰ ਆਪਣਾ ਆਸ਼ੀਰਵਾਦ ਪ੍ਰਦਾਨ ਕੀਤਾ। ਮੇਲੇ ਵਿੱਚ ਪੰਜਾਬ ਦੇ ਕਈ ਮਸ਼ਹੂਰ ਕਲਾਕਾਰਾਂ ਨੇ ਆਪਣੀ ਕਲਾ ਰਾਹੀਂ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ।

ਜਿਨ੍ਹਾਂ ਵਿੱਚ ਮੁਕੇਸ਼ ਇਨਾਇਤ, ਨਸੀਬ ਕਵਾਲ,  ਵਨੀਤ ਖਾਨ ਤੇ ਨਾਕਾਲ ਪਾਰਟੀ ਸਾਮਲ ਸਨ। ਇਸ ਦੌਰਾਨ ਦਿਨ ਰਾਤ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਚੇਅਰਮੈਨ ਬਾਬਾ ਧਰਮਪਾਲ, ਰਜਨੀ ਮਹੰਤ ਜੀ ,ਸੋਨੀਆ ਮਹੰਤ, ਬਾਬਾ ਸਾਧੂ ਸ਼ਾਹ ਜੀ, ਪ੍ਰਧਾਨ ਰਾਮ ਲਾਲ ਹੀਰ , ਹਰਬਿਲਾਸ ਹੀਰ,  ਮੋਹਨ ਲਾਲ ਜੱਸਲ,  ਸਵਰਨ ਰਾਣਾ , ਪ੍ਰਧਾਨ ਬਿੱਲਾ,  ਮਾਸਟਰ ਚਰਨਜੀਤ , ਸੋਨੂੰ ਜੱਸਲ,  ਗੁਰਦੀਪ ਹੀਰ,ਰੇਸਮ ਜਸਲ,ਜੋਨੀ ਜੱਸਲ ਮਨਿੰਦਰ ਜੱਸੜ ਬੌਬੀ ਜੱਸਲ ਕਾਕਾ ਜੱਸਲ ਸੋਨੂੰ ਜੱਸਲ ਸੰਦੀਪ ਹੀਰ ਜੀਵਨ ਹੀਰ ਸਾਬੀ ਮੋਂਟੀ ਕੇਵਲ ਭੋਲਾ ਅਪਨੀਤ ਬੌਬੀ ਸਾਗਰ ਖੁਸ਼ੀ ਸੰਜੂ ਪੰਮਾ ਬਲਰਾਮ ਗੁਰਮੀਤ ਬਿੰਦਾ ਰਾਮੂ ਆਦਿ ਹਾਜ਼ਰ ਸਨ। ਮੇਲੇ ਦੌਰਾਨ ਇੱਕ ਹਜ਼ਾਰ ਅੱਠ ਸ੍ਰੀ ਸ੍ਰੀ ਰਾਜਿੰਦਰ ਗਿਰੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਪ੍ਰਬੰਧਕ , ਹਾਜ਼ਰੀਨ ਸੰਗਤ ਤੇ ਆਪਣੀ ਕਲਾ ਦਾ ਮੁਜ਼ਾਹਰਾ ਕਰਦਾ ਹੋਇਆ ਗਾਇਕ ਮੁਕੇਸ਼ ਇਨਾਇਤ।

Leave a Reply

Your email address will not be published.